ਆਡੀਓ ਬੀਕਨ

ਆਡੀਓ ਬੀਕਨ ਇੱਕ ਆਵਾਜ਼ ਹੈ ਜੋ ਤੁਹਾਡੀ ਚੁਣੀ ਹੋਈ ਥਾਂ ਦੀ ਦਿਸ਼ਾ ਤੋਂ ਆਉਂਦੀ ਹੈ। ਇਹ ਦੱਸਦਾ ਹੈ ਕਿ ਥਾਂ ਸਿੱਧੀ ਲਕੀਰ ਵਿੱਚ ਕਿੱਥੇ ਹੈ। ਇਹ ਮੋੜ-ਦਰ-ਮੋੜ ਹਦਾਇਤਾਂ ਨਹੀਂ ਦਿੰਦਾ, ਇਸ ਲਈ ਉੱਥੇ ਤੱਕ ਦਾ ਰਸਤਾ ਤੁਸੀਂ ਆਪ ਚੁਣਦੇ ਹੋ।

ਬੀਕਨ ਸੈੱਟ ਕਰਨਾ

  1. ਥਾਂ ਲੱਭੋ। ਹੋਮ ਸਕ੍ਰੀਨ ‘ਤੇ ਖੋਜ ਪੱਟੀ, ਨੇੜਲੀਆਂ ਥਾਵਾਂ, ਮਾਰਕਰ ਜਾਂ ਮੌਜੂਦਾ ਟਿਕਾਣਾ ਵਰਤੋ।

  2. ਟਿਕਾਣੇ ਦੇ ਵੇਰਵੇ ਖੋਲ੍ਹਣ ਲਈ ਥਾਂ ਚੁਣੋ।

  3. ਆਡੀਓ ਬੀਕਨ ਸ਼ੁਰੂ ਕਰੋ ਚੁਣੋ।

Soundscape ਹੋਮ ਸਕ੍ਰੀਨ ‘ਤੇ ਵਾਪਸ ਆਉਂਦਾ ਹੈ ਅਤੇ ਬੀਕਨ ਸ਼ੁਰੂ ਹੋ ਜਾਂਦਾ ਹੈ। ਹੋਮ ਸਕ੍ਰੀਨ ਥਾਂ ਦਾ ਨਾਮ ਅਤੇ ਉਸ ਦੀ ਦੂਰੀ ਦਿਖਾਉਂਦੀ ਹੈ।

ਦਿਸ਼ਾ ਲੱਭਣਾ

ਜਦੋਂ ਤੁਹਾਡਾ ਮੂੰਹ ਥਾਂ ਵੱਲ ਹੋਵੇ ਜਾਂ ਤੁਸੀਂ ਸਿੱਧੇ ਉਸ ਵੱਲ ਤੁਰ ਰਹੇ ਹੋਵੋ, ਤਾਂ ਬੀਕਨ ਦੀ ਆਵਾਜ਼ ਬਦਲ ਜਾਂਦੀ ਹੈ। ਉਹ ਆਵਾਜ਼ ਲੱਭਣ ਲਈ ਫ਼ੋਨ ਨੂੰ ਸਿੱਧਾ ਪੱਧਰਾ ਫੜੋ ਅਤੇ ਹੌਲੀ-ਹੌਲੀ ਘੁੰਮੋ। ਤੁਸੀਂ ਸੈਟਿੰਗਾਂ ਵਿੱਚ ਬੀਕਨ ਦੀ ਕੋਈ ਹੋਰ ਆਵਾਜ਼ ਚੁਣ ਸਕਦੇ ਹੋ।

ਬੀਕਨ ਮਿਊਟ ਕਰਨਾ

ਹੋਮ ਸਕ੍ਰੀਨ ‘ਤੇ ਬੀਕਨ ਮਿਊਟ ਕਰੋ ਚੁਣੋ। ਤੁਹਾਡੇ ਚੱਲਣ ਦੌਰਾਨ Soundscape ਫਿਰ ਵੀ ਦੱਸਦਾ ਰਹਿੰਦਾ ਹੈ ਕਿ ਥਾਂ ਕਿੰਨੀ ਦੂਰ ਹੈ। ਬੀਕਨ ਮੁੜ ਸੁਣਨ ਲਈ ਬੀਕਨ ਅਨਮਿਊਟ ਕਰੋ ਚੁਣੋ।

ਬੀਕਨ ਹਟਾਉਣਾ

ਹੋਮ ਸਕ੍ਰੀਨ ‘ਤੇ ਰੂਟ ਰੋਕੋ ਚੁਣੋ। ਬਟਨ ਦਾ ਇਹੀ ਨਾਮ ਰਹਿੰਦਾ ਹੈ, ਭਾਵੇਂ ਬੀਕਨ ਕਿਸੇ ਰੂਟ ਦਾ ਹਿੱਸਾ ਨਾ ਹੋਵੇ।

ਪਹੁੰਚਣ ‘ਤੇ

ਜਦੋਂ ਤੁਸੀਂ ਥਾਂ ਤੋਂ ਲਗਭਗ 12 ਮੀਟਰ ਦੂਰ ਹੁੰਦੇ ਹੋ, ਤਾਂ Soundscape ਤੁਹਾਨੂੰ ਦੱਸਦਾ ਹੈ ਅਤੇ ਬੀਕਨ ਹਟਾ ਦਿੰਦਾ ਹੈ। ਤੁਹਾਡਾ ਫ਼ੋਨ ਇਸ ਤੋਂ ਵੱਧ ਸਹੀ ਢੰਗ ਨਾਲ ਤੁਹਾਡਾ ਟਿਕਾਣਾ ਨਹੀਂ ਲੱਭ ਸਕਦਾ। ਬੀਕਨ ਮੁੜ ਸੁਣਨ ਲਈ ਉਸ ਨੂੰ ਦੁਬਾਰਾ ਸੈੱਟ ਕਰੋ।

30 ਮੀਟਰ ਤੋਂ ਘੱਟ ਦੂਰੀ ਵਾਲੀ ਥਾਂ ‘ਤੇ ਸੈੱਟ ਕੀਤਾ ਬੀਕਨ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦੋਂ ਤੱਕ ਤੁਸੀਂ ਉਸ ਨੂੰ ਹਟਾ ਨਾ ਦਿਓ।


This site uses Just the Docs, a documentation theme for Jekyll.