ਮੇਰੇ ਆਲੇ-ਦੁਆਲੇ

ਮੇਰੇ ਆਲੇ-ਦੁਆਲੇ ਤੁਹਾਡੇ ਨੇੜੇ ਦੀਆਂ ਵੱਧ ਤੋਂ ਵੱਧ ਚਾਰ ਥਾਵਾਂ ਦੀ ਘੋਸ਼ਣਾ ਕਰਦਾ ਹੈ: ਇੱਕ ਅੱਗੇ, ਇੱਕ ਸੱਜੇ, ਇੱਕ ਪਿੱਛੇ ਅਤੇ ਇੱਕ ਖੱਬੇ। ਹਰ ਇੱਕ ਆਪਣੀ ਦਿਸ਼ਾ ਤੋਂ, ਆਪਣੀ ਦੂਰੀ ਸਮੇਤ ਸੁਣਾਈ ਦਿੰਦੀ ਹੈ। ਕਿਤੇ ਪਹੁੰਚਣ ‘ਤੇ ਆਪਣੀ ਥਾਂ ਸਮਝਣ ਲਈ ਇਸ ਨੂੰ ਵਰਤੋ।

ਜੇ ਤੁਸੀਂ ਇੱਕ ਥਾਂ ਖੜ੍ਹੇ ਹੋ, ਤਾਂ ਪਹਿਲਾਂ ਫ਼ੋਨ ਦਾ ਉੱਪਰਲਾ ਸਿਰਾ ਉਸ ਪਾਸੇ ਕਰੋ ਜਿੱਧਰ ਤੁਹਾਡਾ ਮੂੰਹ ਹੈ। ਜੇ ਫ਼ੋਨ ਲਾਕ ਹੈ, ਜਾਂ Soundscape ਸਕ੍ਰੀਨ ‘ਤੇ ਨਹੀਂ ਹੈ, ਤਾਂ ਫ਼ੋਨ ਨੂੰ ਸਿੱਧਾ ਪੱਧਰਾ ਵੀ ਫੜੋ।


This site uses Just the Docs, a documentation theme for Jekyll.