ਮੇਰਾ ਟਿਕਾਣਾ
ਮੇਰਾ ਟਿਕਾਣਾ ਦੱਸਦਾ ਹੈ ਕਿ ਤੁਸੀਂ ਕਿੱਥੇ ਹੋ। ਇਹ ਦੱਸਦਾ ਹੈ ਕਿ ਤੁਹਾਡਾ ਮੂੰਹ ਜਾਂ ਸਫ਼ਰ ਕਿਸ ਪਾਸੇ ਹੈ, ਫਿਰ ਉਹ ਸੜਕ ਜਾਂ ਪਤਾ ਜਿੱਥੇ ਤੁਸੀਂ ਹੋ। ਬੱਸ ਤੋਂ ਉਤਰਦੇ ਸਮੇਂ, ਇਮਾਰਤ ਤੋਂ ਨਿਕਲਦੇ ਸਮੇਂ ਜਾਂ ਦਿਸ਼ਾ ਭੁੱਲ ਜਾਣ ‘ਤੇ ਇਸ ਨੂੰ ਵਰਤੋ।
ਜੇ ਤੁਸੀਂ ਇੱਕ ਥਾਂ ਖੜ੍ਹੇ ਹੋ, ਤਾਂ ਪਹਿਲਾਂ ਫ਼ੋਨ ਦਾ ਉੱਪਰਲਾ ਸਿਰਾ ਉਸ ਪਾਸੇ ਕਰੋ ਜਿੱਧਰ ਤੁਹਾਡਾ ਮੂੰਹ ਹੈ। ਜੇ ਫ਼ੋਨ ਲਾਕ ਹੈ, ਜਾਂ Soundscape ਸਕ੍ਰੀਨ ‘ਤੇ ਨਹੀਂ ਹੈ, ਤਾਂ ਫ਼ੋਨ ਨੂੰ ਸਿੱਧਾ ਪੱਧਰਾ ਵੀ ਫੜੋ।