ਨੇੜਲੇ ਮਾਰਕਰ

ਨੇੜਲੇ ਮਾਰਕਰ ਤੁਹਾਡੇ ਵੱਧ ਤੋਂ ਵੱਧ ਚਾਰ ਮਾਰਕਰਾਂ ਦੀ ਘੋਸ਼ਣਾ ਕਰਦਾ ਹੈ, ਜੋ ਤੁਹਾਡੇ ਸਭ ਤੋਂ ਨੇੜੇ ਹਨ। ਹਰ ਇੱਕ ਆਪਣੀ ਦਿਸ਼ਾ ਤੋਂ, ਆਪਣੀ ਦੂਰੀ ਸਮੇਤ ਸੁਣਾਈ ਦਿੰਦਾ ਹੈ। ਜਿਨ੍ਹਾਂ ਥਾਵਾਂ ਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਹੋ, ਉਨ੍ਹਾਂ ਦੀ ਮਦਦ ਨਾਲ ਆਪਣੀ ਥਾਂ ਸਮਝਣ ਲਈ ਇਸ ਨੂੰ ਵਰਤੋ। ਲਗਭਗ 2 ਕਿਲੋਮੀਟਰ ਤੋਂ ਵੱਧ ਦੂਰ ਦੇ ਮਾਰਕਰ ਛੱਡ ਦਿੱਤੇ ਜਾਂਦੇ ਹਨ।

ਜੇ ਤੁਸੀਂ ਇੱਕ ਥਾਂ ਖੜ੍ਹੇ ਹੋ, ਤਾਂ ਪਹਿਲਾਂ ਫ਼ੋਨ ਦਾ ਉੱਪਰਲਾ ਸਿਰਾ ਉਸ ਪਾਸੇ ਕਰੋ ਜਿੱਧਰ ਤੁਹਾਡਾ ਮੂੰਹ ਹੈ। ਜੇ ਫ਼ੋਨ ਲਾਕ ਹੈ, ਜਾਂ Soundscape ਸਕ੍ਰੀਨ ‘ਤੇ ਨਹੀਂ ਹੈ, ਤਾਂ ਫ਼ੋਨ ਨੂੰ ਸਿੱਧਾ ਪੱਧਰਾ ਵੀ ਫੜੋ।


This site uses Just the Docs, a documentation theme for Jekyll.